ਦੋਸਤੋ ,
ਅੱਜ ਦੇ ਇਸ ਗਿਆਨ ਦੇ ਯੁੱਗ ਵਿੱਚ ਸਾਨੂੰ ਬਹੁਤ ਸਾਰਾ ਗਿਆਨ ਮੁਫ਼ਤ ਚ ਮਿਲਦਾ ਹੈ। ਗਿਆਨ ਦੇ ਭੰਡਾਰ ਤੁਹਾਨੂੰ ਇੰਟਰਨੇਟ, ਅਖਬਾਰ, ਟੈਲੀਵਿਜ਼ਨ , ਤੁਹਾਡੇ ਦੋਸਤ, ਬਸ ਜਾਂ ਰੇਲ ਦੇ ਸਾਹਯਾਤ੍ਰੀ ਆਦਿ ਤੋਂ ਮਿਲ ਜਾਣਗੇ। ਮੁਫ਼ਤ ਗਿਆਨ ਦੇ ਚੱਕਰ ਚ ਜੋ ਸਾਨੂੰ ਮਿਲਦਾ ਅਸੀਂ ਲੈਂਦੇ ਜਾਂਦੇ ਆਂ। ਇਹ ਸਾਰਾ ਗਿਆਨ ਮਿਲ ਜਾਣ ਤੋਂ ਬਾਅਦ ਅਸੀਂ ਖੁਦ ਨੂੰ ਗਿਆਨੀ ਸਮਝਣ ਲੱਗ ਜਾਂਦੇ ਆਂ।
ਆਪਣੇ ਆਪ ਨੂੰ ਗਿਆਨੀ ਸਮਝਣ ਚ ਕੋਈ ਬੁਰਾਈ ਤਾਂ ਨਹੀਂ , ਪਰ ਕਦੀ ਸਿਹਤ ਤੇ ਲਿਖਿਆ ਕੋਈ ਲੇਖ ਪੜ੍ਹ ਕੇ ਅਸੀਂ ਖੁਦ ਨੂੰ ਡਾਕਟਰ ਸਮਝ ਬੈਠੀਏ ਤਾਂ ਨਤੀਜਾ ਭੁਗਤਨ ਵਾਲੇ ਦੀ ਖੈਰ ਨੀ।
ਅਜਿਹੇ ਹੀ ਇਕ ਸੱਜਣ, ਜਿਸ ਨੇ ਅਖਬਾਰ ਚ ਦਿਲ ਦੇ ਦੌਰੇ ਬਾਰੇ ਕੋਈ ਲੇਖ ਪੜ੍ਹ ਲਿਆ , ਤੇ ਮੈਂ ਕੁਝ ਸ਼ਬਦ ਲਿਖੇ ਹਨ :
ਮੈ ਪੜ੍ਹ ਲਏ ਅਖਬਾਰ ਚ ਦਿਲ ਦੇ ਦੌਰੇ ਦੇ ਕੁਛ ਲੱਛਣ,
ਤਦ ਤੋਂ ਸਰੀਰ ਚ ਕੁਛ ਗ਼ਲਤ- ਗ਼ਲਤ ਜਿਹਾ ਲੱਗ ਪਿਆ ਮੈਨੂੰ ਲੱਗਣ।
ਕਦੇ ਕਦੇ ਮੇਰੀ ਛਾਤੀ ਮੈਨੂੰ ਜਾਪੇ ਭਾਰੀ ਭਾਰੀ ,
ਡਰਦਾ ਰਵਾਂ ਕਿਤੇ ਲੱਗ ਤਾਂ ਨੀ ਗਈ ਦਿਲ ਦੀ ਕੋਈ ਬਿਮਾਰੀ।
ਥੋੜ੍ਹੀ ਗਰਮੀ ਸੀ, ਤੇ ਥੋੜ੍ਹਾ ਮੁੜਕਾ ਆ ਗਿਆ ,
ਥਰ ਥਰ ਲੱਗਾ ਕੰਬਣ, ਕਿਤੇ ਦਿਲ ਦੇ ਰੁਕਣ ਦਾ ਸਮਾਂ ਤੇ ਨੀ ਆ ਗਿਆ।
ਇਕ ਦਿਨ ਬਸ ਫੜਨ ਲਈ ਕਾਫੀ ਭੱਜਿਆ, ਸਾਹ ਦਾ ਚੜ੍ਹਨਾ ਸੁਭਾਵਿਕ ਹੀ ਸੀ ,
ਬਸ ਚ ਬੈਠਾ ਲੱਗਾ ਸੋਚਣ, ਮੈਨੂੰ ਥੱਕਣ ਦੀ ਤਾਂ ਆਦਤ ਨੀ ਸੀ।
ਫਿਰ ਮੇਰੇ ਦਿਮਾਗ ਚ ਆਇਆ ਅਖਬਾਰ ਚ ਲਿਖਿਆ ਚੌਥਾ ਲੱਛਣ,
ਮਰਨ ਦੇ ਡਰ ਤੋਂ ਲੱਗ ਪਿਆ ਆਪਣੀ ਛਾਤੀ ਨੂੰ ਮੈਂ ਜ਼ੋਰ ਜ਼ੋਰ ਨਾਲ ਨੱਪਣ।
ਹੋਰ ਸੁਣੋ, ਇਕ ਦਿਨ ਘੂਕ ਨੀਂਦ ਚ ਮੈਂ ਸੋ ਰਿਹਾ ਸੀ।
ਦਿਲ ਦੇ ਦੌਰੇ ਦੇ ਡਰ ਤੋਂ ਦੂਰ, ਸੋਹਣੇ ਸੁਪਨਿਆਂ ਚ ਖੋ ਰਿਹਾ ਸੀ।
ਇਨੇ ਬਿਲੀ ਨੇ ਸੈਲਫ ਤੋਂ ਸੁੱਟ ਤਾ ਕੋਈ ਬਰਤਨ ,
ਮੈਂ ਤ੍ਰਭਕ ਕੇ ਉਠਿਆ ਤੇ ਦਿਲ ਲੱਗਿਆ ਥਰ ਥਰ ਕੰਬਣ।
ਦਿਲ ਦੀ ਕੰਬਣੀ ਤੋਂ ਮੈਨੂੰ ਹੋਣ ਲੱਗੀ ਘਬਰਾਹਟ।
ਆਹ, ਇਹ ਤਾਂ ਦਿਲ ਦੇ ਦੌਰੇ ਦੇ ਸਤਵੇਂ ਲੱਛਣ ਦੀ ਹੈ ਆਹਟ।
ਨਾਲ ਪਈ ਭਾਗਵਾਨ ਨੂੰ ਝੰਜੋੜਿਆ " ਉੱਠ ਮਾਰ ਛਾਲ ,
ਲੱਗਾ ਮੈਨੂੰ ਪੈਣ ਦਿਲ ਦਾ ਦੌਰਾ, ਲੈਜੋ ਛੇਤੀ ਹਸਪਤਾਲ।
ਉਸ ਵਿਚਾਰੀ ਘਬਰਾਈ ਹੋਈ ਨੂੰ ਕੁਝ ਨਾ ਸੁੱਝੇ ,
ਸੋਚੇ ਬੈਠੀ , ਦਸ ਕੀ ਕਰਾਂ ਰਾਤ ਦੇ ਢਾਈ ਵਜੇ।
ਖੈਰ ,ਲੈਕੇ ਮਦਦ ਗੁਆਂਢੀ ਦੀ , ਮੈਂ ਪਹੁੰਚ ਗਿਆ ਹਸਪਤਾਲ,
ਦੋ ਤਿੰਨ ਡਾਕਟਰ ਹੋ ਗਏ ਮੇਰੇ ਆਲ ਦੁਆਲ।
ਡਾਕਟਰ ਨੇ ਕਿਹਾ ਘਰਆਲੀ ਨੂੰ, ਕਰਾਂਗੇ ਇਹਨੂੰ ਦਾਖ਼ਲ,
ਕਰਨੇ ਆ ਕੁਝ ਟੈਸਟ , ਵੀਹ ਕੁ ਹਜ਼ਾਰ ਭਰਨ ਦੀ ਕਰੋ ਖ਼ੇਚਲ।
ਅਗਲੇ ਦਿਨ ਦੁਪਹਿਰ ਤੱਕ ਮੇਰੇ ਹੋਏ ਕਈ ਟੈਸਟ,
ਕਦੇ ਸੂਈਆਂ , ਕਦੇ ਤਰੰਗਾਂ , ਇਕ ਪਲ ਦੀ ਨਾ ਮਿਲੀ ਰੈਸਟ।
ਆਖਿਰ ਸ਼ਾਮ ਤੱਕ ਡਾਕਟਰ ਨੇ ਦਿੱਤਾ ਇਕ ਬਿਆਨ,
ਟੈਨਸ਼ਨ ਦੀ ਨੀ ਕੋਈ ਗੱਲ, ਪਰ ਹਾਈਪਰ ਟੈਨਸ਼ਨ ਦਾ ਰੱਖੇ ਥੋੜਾ ਧਿਆਨ।
ਆ ਕੇ ਘਰ, ਬੈਠ ਖੂੰਜੇ ਚ ਲੱਗਾ ਮੈਂ ਸੋਚਣ,
ਇਹ ਸਭ ਕਿਓਂ ਹੋਇਆ, ਪੂਰੀ ਘਟਨਾ ਨੂੰ ਲੱਗਾ ਘੋਖਣ।
ਦਿਲ ਦੇ ਦੌਰੇ ਦੇ ਲੱਛਣ ਵਾਲੇ ਲੇਖ ਤੋਂ ਪਹਿਲਾਂ ਤਾਂ ਨੀ ਸੀ ਇਹ ਹਾਲ ,
ਪਰ ਲੇਖ ਪੜ੍ਹਨ ਤੋਂ ਬਾਅਦ ਮੇਰਾ ਹਾਲ ਕਿਓਂ ਹੋਇਆ ਮੰਦਹਾਲ।
ਹੁਣ ਜਦ ਵੀ ਕਦੇ ਅਖ਼ਬਾਰ ਤੇ ਸਿਹਤ ਵਾਲਾ ਪੰਨਾ ਨਜ਼ਰੀਂ ਪੈਂਦਾ,
ਕਰਦਾ ਜੋ ਕਬੂਤਰ ਬਿੱਲੀ ਅੱਗੇ, ਮੈਂ ਵੀ ਦੋਵੇਂ ਅੱਖਾਂ ਬੰਦ ਕਰ ਲੈਂਦਾ।
-------------0--------------
ਅੱਜ ਦੇ ਇਸ ਗਿਆਨ ਦੇ ਯੁੱਗ ਵਿੱਚ ਸਾਨੂੰ ਬਹੁਤ ਸਾਰਾ ਗਿਆਨ ਮੁਫ਼ਤ ਚ ਮਿਲਦਾ ਹੈ। ਗਿਆਨ ਦੇ ਭੰਡਾਰ ਤੁਹਾਨੂੰ ਇੰਟਰਨੇਟ, ਅਖਬਾਰ, ਟੈਲੀਵਿਜ਼ਨ , ਤੁਹਾਡੇ ਦੋਸਤ, ਬਸ ਜਾਂ ਰੇਲ ਦੇ ਸਾਹਯਾਤ੍ਰੀ ਆਦਿ ਤੋਂ ਮਿਲ ਜਾਣਗੇ। ਮੁਫ਼ਤ ਗਿਆਨ ਦੇ ਚੱਕਰ ਚ ਜੋ ਸਾਨੂੰ ਮਿਲਦਾ ਅਸੀਂ ਲੈਂਦੇ ਜਾਂਦੇ ਆਂ। ਇਹ ਸਾਰਾ ਗਿਆਨ ਮਿਲ ਜਾਣ ਤੋਂ ਬਾਅਦ ਅਸੀਂ ਖੁਦ ਨੂੰ ਗਿਆਨੀ ਸਮਝਣ ਲੱਗ ਜਾਂਦੇ ਆਂ।
ਆਪਣੇ ਆਪ ਨੂੰ ਗਿਆਨੀ ਸਮਝਣ ਚ ਕੋਈ ਬੁਰਾਈ ਤਾਂ ਨਹੀਂ , ਪਰ ਕਦੀ ਸਿਹਤ ਤੇ ਲਿਖਿਆ ਕੋਈ ਲੇਖ ਪੜ੍ਹ ਕੇ ਅਸੀਂ ਖੁਦ ਨੂੰ ਡਾਕਟਰ ਸਮਝ ਬੈਠੀਏ ਤਾਂ ਨਤੀਜਾ ਭੁਗਤਨ ਵਾਲੇ ਦੀ ਖੈਰ ਨੀ।
![]() |
| ਹਾਰਟ ਅਟੈਕ ਦੇ 1999 ਲੱਛਣ |
ਮੈ ਪੜ੍ਹ ਲਏ ਅਖਬਾਰ ਚ ਦਿਲ ਦੇ ਦੌਰੇ ਦੇ ਕੁਛ ਲੱਛਣ,
ਤਦ ਤੋਂ ਸਰੀਰ ਚ ਕੁਛ ਗ਼ਲਤ- ਗ਼ਲਤ ਜਿਹਾ ਲੱਗ ਪਿਆ ਮੈਨੂੰ ਲੱਗਣ।
ਕਦੇ ਕਦੇ ਮੇਰੀ ਛਾਤੀ ਮੈਨੂੰ ਜਾਪੇ ਭਾਰੀ ਭਾਰੀ ,
ਡਰਦਾ ਰਵਾਂ ਕਿਤੇ ਲੱਗ ਤਾਂ ਨੀ ਗਈ ਦਿਲ ਦੀ ਕੋਈ ਬਿਮਾਰੀ।
ਥੋੜ੍ਹੀ ਗਰਮੀ ਸੀ, ਤੇ ਥੋੜ੍ਹਾ ਮੁੜਕਾ ਆ ਗਿਆ ,
ਥਰ ਥਰ ਲੱਗਾ ਕੰਬਣ, ਕਿਤੇ ਦਿਲ ਦੇ ਰੁਕਣ ਦਾ ਸਮਾਂ ਤੇ ਨੀ ਆ ਗਿਆ।
ਇਕ ਦਿਨ ਬਸ ਫੜਨ ਲਈ ਕਾਫੀ ਭੱਜਿਆ, ਸਾਹ ਦਾ ਚੜ੍ਹਨਾ ਸੁਭਾਵਿਕ ਹੀ ਸੀ ,
ਬਸ ਚ ਬੈਠਾ ਲੱਗਾ ਸੋਚਣ, ਮੈਨੂੰ ਥੱਕਣ ਦੀ ਤਾਂ ਆਦਤ ਨੀ ਸੀ।
ਫਿਰ ਮੇਰੇ ਦਿਮਾਗ ਚ ਆਇਆ ਅਖਬਾਰ ਚ ਲਿਖਿਆ ਚੌਥਾ ਲੱਛਣ,
ਮਰਨ ਦੇ ਡਰ ਤੋਂ ਲੱਗ ਪਿਆ ਆਪਣੀ ਛਾਤੀ ਨੂੰ ਮੈਂ ਜ਼ੋਰ ਜ਼ੋਰ ਨਾਲ ਨੱਪਣ।
ਹੋਰ ਸੁਣੋ, ਇਕ ਦਿਨ ਘੂਕ ਨੀਂਦ ਚ ਮੈਂ ਸੋ ਰਿਹਾ ਸੀ।
ਦਿਲ ਦੇ ਦੌਰੇ ਦੇ ਡਰ ਤੋਂ ਦੂਰ, ਸੋਹਣੇ ਸੁਪਨਿਆਂ ਚ ਖੋ ਰਿਹਾ ਸੀ।
ਇਨੇ ਬਿਲੀ ਨੇ ਸੈਲਫ ਤੋਂ ਸੁੱਟ ਤਾ ਕੋਈ ਬਰਤਨ ,
ਮੈਂ ਤ੍ਰਭਕ ਕੇ ਉਠਿਆ ਤੇ ਦਿਲ ਲੱਗਿਆ ਥਰ ਥਰ ਕੰਬਣ।
ਦਿਲ ਦੀ ਕੰਬਣੀ ਤੋਂ ਮੈਨੂੰ ਹੋਣ ਲੱਗੀ ਘਬਰਾਹਟ।
ਆਹ, ਇਹ ਤਾਂ ਦਿਲ ਦੇ ਦੌਰੇ ਦੇ ਸਤਵੇਂ ਲੱਛਣ ਦੀ ਹੈ ਆਹਟ।
ਨਾਲ ਪਈ ਭਾਗਵਾਨ ਨੂੰ ਝੰਜੋੜਿਆ " ਉੱਠ ਮਾਰ ਛਾਲ ,
ਲੱਗਾ ਮੈਨੂੰ ਪੈਣ ਦਿਲ ਦਾ ਦੌਰਾ, ਲੈਜੋ ਛੇਤੀ ਹਸਪਤਾਲ।
ਉਸ ਵਿਚਾਰੀ ਘਬਰਾਈ ਹੋਈ ਨੂੰ ਕੁਝ ਨਾ ਸੁੱਝੇ ,
ਸੋਚੇ ਬੈਠੀ , ਦਸ ਕੀ ਕਰਾਂ ਰਾਤ ਦੇ ਢਾਈ ਵਜੇ।
ਖੈਰ ,ਲੈਕੇ ਮਦਦ ਗੁਆਂਢੀ ਦੀ , ਮੈਂ ਪਹੁੰਚ ਗਿਆ ਹਸਪਤਾਲ,
ਦੋ ਤਿੰਨ ਡਾਕਟਰ ਹੋ ਗਏ ਮੇਰੇ ਆਲ ਦੁਆਲ।
ਡਾਕਟਰ ਨੇ ਕਿਹਾ ਘਰਆਲੀ ਨੂੰ, ਕਰਾਂਗੇ ਇਹਨੂੰ ਦਾਖ਼ਲ,
ਕਰਨੇ ਆ ਕੁਝ ਟੈਸਟ , ਵੀਹ ਕੁ ਹਜ਼ਾਰ ਭਰਨ ਦੀ ਕਰੋ ਖ਼ੇਚਲ।
ਅਗਲੇ ਦਿਨ ਦੁਪਹਿਰ ਤੱਕ ਮੇਰੇ ਹੋਏ ਕਈ ਟੈਸਟ,
ਕਦੇ ਸੂਈਆਂ , ਕਦੇ ਤਰੰਗਾਂ , ਇਕ ਪਲ ਦੀ ਨਾ ਮਿਲੀ ਰੈਸਟ।
ਆਖਿਰ ਸ਼ਾਮ ਤੱਕ ਡਾਕਟਰ ਨੇ ਦਿੱਤਾ ਇਕ ਬਿਆਨ,
ਟੈਨਸ਼ਨ ਦੀ ਨੀ ਕੋਈ ਗੱਲ, ਪਰ ਹਾਈਪਰ ਟੈਨਸ਼ਨ ਦਾ ਰੱਖੇ ਥੋੜਾ ਧਿਆਨ।
ਆ ਕੇ ਘਰ, ਬੈਠ ਖੂੰਜੇ ਚ ਲੱਗਾ ਮੈਂ ਸੋਚਣ,
ਇਹ ਸਭ ਕਿਓਂ ਹੋਇਆ, ਪੂਰੀ ਘਟਨਾ ਨੂੰ ਲੱਗਾ ਘੋਖਣ।
ਦਿਲ ਦੇ ਦੌਰੇ ਦੇ ਲੱਛਣ ਵਾਲੇ ਲੇਖ ਤੋਂ ਪਹਿਲਾਂ ਤਾਂ ਨੀ ਸੀ ਇਹ ਹਾਲ ,
ਪਰ ਲੇਖ ਪੜ੍ਹਨ ਤੋਂ ਬਾਅਦ ਮੇਰਾ ਹਾਲ ਕਿਓਂ ਹੋਇਆ ਮੰਦਹਾਲ।
ਹੁਣ ਜਦ ਵੀ ਕਦੇ ਅਖ਼ਬਾਰ ਤੇ ਸਿਹਤ ਵਾਲਾ ਪੰਨਾ ਨਜ਼ਰੀਂ ਪੈਂਦਾ,
ਕਰਦਾ ਜੋ ਕਬੂਤਰ ਬਿੱਲੀ ਅੱਗੇ, ਮੈਂ ਵੀ ਦੋਵੇਂ ਅੱਖਾਂ ਬੰਦ ਕਰ ਲੈਂਦਾ।
-------------0--------------

Comments
Post a Comment