ਦੋਸਤੋ , ਅੱਜ ਦੇ ਇਸ ਗਿਆਨ ਦੇ ਯੁੱਗ ਵਿੱਚ ਸਾਨੂੰ ਬਹੁਤ ਸਾਰਾ ਗਿਆਨ ਮੁਫ਼ਤ ਚ ਮਿਲਦਾ ਹੈ। ਗਿਆਨ ਦੇ ਭੰਡਾਰ ਤੁਹਾਨੂੰ ਇੰਟਰਨੇਟ, ਅਖਬਾਰ, ਟੈਲੀਵਿਜ਼ਨ , ਤੁਹਾਡੇ ਦੋਸਤ, ਬਸ ਜਾਂ ਰੇਲ ਦੇ ਸਾਹਯਾਤ੍ਰੀ ਆਦਿ ਤੋਂ ਮਿਲ ਜਾਣਗੇ। ਮੁਫ਼ਤ ਗਿਆਨ ਦੇ ਚੱਕਰ ਚ ਜੋ ਸਾਨੂੰ ਮਿਲਦਾ ਅਸੀਂ ਲੈਂਦੇ ਜਾਂਦੇ ਆਂ। ਇਹ ਸਾਰਾ ਗਿਆਨ ਮਿਲ ਜਾਣ ਤੋਂ ਬਾਅਦ ਅਸੀਂ ਖੁਦ ਨੂੰ ਗਿਆਨੀ ਸਮਝਣ ਲੱਗ ਜਾਂਦੇ ਆਂ। ਆਪਣੇ ਆਪ ਨੂੰ ਗਿਆਨੀ ਸਮਝਣ ਚ ਕੋਈ ਬੁਰਾਈ ਤਾਂ ਨਹੀਂ , ਪਰ ਕਦੀ ਸਿਹਤ ਤੇ ਲਿਖਿਆ ਕੋਈ ਲੇਖ ਪੜ੍ਹ ਕੇ ਅਸੀਂ ਖੁਦ ਨੂੰ ਡਾਕਟਰ ਸਮਝ ਬੈਠੀਏ ਤਾਂ ਨਤੀਜਾ ਭੁਗਤਨ ਵਾਲੇ ਦੀ ਖੈਰ ਨੀ। ਹਾਰਟ ਅਟੈਕ ਦੇ 1999 ਲੱਛਣ ਅਜਿਹੇ ਹੀ ਇਕ ਸੱਜਣ, ਜਿਸ ਨੇ ਅਖਬਾਰ ਚ ਦਿਲ ਦੇ ਦੌਰੇ ਬਾਰੇ ਕੋਈ ਲੇਖ ਪੜ੍ਹ ਲਿਆ , ਤੇ ਮੈਂ ਕੁਝ ਸ਼ਬਦ ਲਿਖੇ ਹਨ : ਮੈ ਪੜ੍ਹ ਲਏ ਅਖਬਾਰ ਚ ਦਿਲ ਦੇ ਦੌਰੇ ਦੇ ਕੁਛ ਲੱਛਣ, ਤਦ ਤੋਂ ਸਰੀਰ ਚ ਕੁਛ ਗ਼ਲਤ- ਗ਼ਲਤ ਜਿਹਾ ਲੱਗ ਪਿਆ ਮੈਨੂੰ ਲੱਗਣ। ਕਦੇ ਕਦੇ ਮੇਰੀ ਛਾਤੀ ਮੈਨੂੰ ਜਾਪੇ ਭਾਰੀ ਭਾਰੀ , ਡਰਦਾ ਰਵਾਂ ਕਿਤੇ ਲੱਗ ਤਾਂ ਨੀ ਗਈ ਦਿਲ ਦੀ ਕੋਈ ਬਿਮਾਰੀ। ਥੋੜ੍ਹੀ ਗਰਮੀ ਸੀ, ਤੇ ਥੋੜ੍ਹਾ ਮੁੜਕਾ ਆ ਗਿਆ , ਥਰ ਥਰ ਲੱਗਾ ਕੰਬਣ, ਕਿਤੇ ਦਿਲ...
A blog on simple life experiences by Kulwinder Singh Aulakh