Skip to main content

Posts

Showing posts from 2017

Love your Mother

ਮੇਰੀ ਮਾਂ ਦੀ ਯਾਦ ਚ ਕੁਝ ਪੰਕਤੀਆਂ : ਮੇਰੀ ਵੀ ਇਕ ਮਾਂ ਹੁੰਦੀ ਸੀ , ਠੰਢੜੀ ਜੀ ਇਕ ਛਾਂ ਹੁੰਦੀ ਸੀ।  ਜੋ ਵੀ ਮੰਗਦਾ ਓਹਦੇ ਕੋਲੋਂ , ਓਹਦੇ ਮੂੰਹ ਤੇ ਨਾ ਕਦੀ  ਨਾਹ ਹੁੰਦੀ ਸੀ। ਸਮਾਂ ਲੱਖ  ਗੁਜਰਦਾ ਭਾਵੇਂ , ਪਰ ਮਾਂ ਦੀ ਯਾਦ ਨਾ ਜਾਵੇ। ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਜਦ ਲੱਗਾ  ਸੀ ਪੜ੍ਹਨ ਦੂਰ ਦੇ ਸ਼ਹਿਰ , ਮਾਂ ਦੇ ਦਿਲ ਤੇ ਪਿਆ ਸੀ ਕਹਿਰ।  ਘਰ ਆਉਂਦਾ ਸੀ ਬਾਅਦ ਮਹੀਨੇ, ਸਭ ਤੋਂ ਪਹਿਲਾਂ  ਮਾਂ ਲਾਉਂਦੀ ਸੀ ਸੀਨੇਂ। ਬੈਠੀ   ਦੇਹਲੀ ਤੇ  ਪਈ ਉਡੀਕੇ , ਬੱਸ ਮੇਰੇ ਪੁੱਤ ਨੂੰ ਛੇਤੀ ਘਰ ਲਾਵੇ , ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਛੁੱਟੀ ਤੇ ਪਿੰਡ ਵਿਚ  ਆਕੇ,  ਯਾਰਾਂ ਨਾਲ ਟਾਈਮ ਬਿਤਾਉਣਾ। ਮਹੀਨੇ ਤੋਂ  ਉਡੀਕਦੀ ਮਾਂ ਦੇ , ਇਕ ਘੰਟਾ ਵੀ ਹਿੱਸੇ ਨਾ ਆਉਣਾ।  ਮੈਂਨੂੰ ਯਾਦ ਨੇ ਉਹ ਗਰਮੀ ਦੀਆਂ  ਰਾਤਾਂ, ਜਦ ਬਿਜਲੀ ਦੇ ਲਗਦੇ ਕਟ ਸੀ।  ਬੈਠੀ ਘੰਟੇ ਪੱਖੀ ਝੱਲਦੀ, ਮੱਥੇ ਨਾ ਪਾਉਂਦੀ ਵੱਟ  ਸੀ। ਸੋਚੇ ਪੁੱਤ ਓਹਦੇ ਨੂੰ ਨੀਂਦ ਪੂਰੀ ਆ ਜਾਵੇ, ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ। ਨੌਕਰੀ ਮਿਲੀ ਵਿਚ ਪ੍ਰਦੇਸ਼ਾਂ, ਮਾਂ ਰਹੇ ਉਦਾਸ ਹਮੇਸ਼ਾਂ।  ਜਦ ਟੇਸ਼ਨ ਤੇ ਚੜਾਉਣ ਸੀ ਆਉਂਦੀ , ਜੱਫੀ ਓਹਦੀ ਤ...
ਦੋਸਤੋ , ਅੱਜ ਦੇ ਇਸ ਗਿਆਨ ਦੇ ਯੁੱਗ  ਵਿੱਚ ਸਾਨੂੰ ਬਹੁਤ ਸਾਰਾ ਗਿਆਨ ਮੁਫ਼ਤ ਚ ਮਿਲਦਾ ਹੈ।  ਗਿਆਨ ਦੇ ਭੰਡਾਰ ਤੁਹਾਨੂੰ ਇੰਟਰਨੇਟ, ਅਖਬਾਰ, ਟੈਲੀਵਿਜ਼ਨ , ਤੁਹਾਡੇ ਦੋਸਤ, ਬਸ ਜਾਂ ਰੇਲ ਦੇ ਸਾਹਯਾਤ੍ਰੀ ਆਦਿ ਤੋਂ ਮਿਲ ਜਾਣਗੇ। ਮੁਫ਼ਤ ਗਿਆਨ ਦੇ ਚੱਕਰ ਚ  ਜੋ ਸਾਨੂੰ ਮਿਲਦਾ ਅਸੀਂ ਲੈਂਦੇ ਜਾਂਦੇ ਆਂ।  ਇਹ ਸਾਰਾ ਗਿਆਨ ਮਿਲ ਜਾਣ ਤੋਂ ਬਾਅਦ ਅਸੀਂ ਖੁਦ ਨੂੰ ਗਿਆਨੀ ਸਮਝਣ ਲੱਗ ਜਾਂਦੇ ਆਂ।  ਆਪਣੇ ਆਪ ਨੂੰ ਗਿਆਨੀ ਸਮਝਣ ਚ ਕੋਈ ਬੁਰਾਈ ਤਾਂ ਨਹੀਂ , ਪਰ ਕਦੀ  ਸਿਹਤ ਤੇ ਲਿਖਿਆ ਕੋਈ ਲੇਖ ਪੜ੍ਹ ਕੇ ਅਸੀਂ ਖੁਦ ਨੂੰ ਡਾਕਟਰ ਸਮਝ ਬੈਠੀਏ ਤਾਂ  ਨਤੀਜਾ ਭੁਗਤਨ ਵਾਲੇ ਦੀ ਖੈਰ ਨੀ।   ਹਾਰਟ ਅਟੈਕ ਦੇ 1999 ਲੱਛਣ    ਅਜਿਹੇ ਹੀ ਇਕ ਸੱਜਣ, ਜਿਸ ਨੇ ਅਖਬਾਰ ਚ ਦਿਲ ਦੇ ਦੌਰੇ  ਬਾਰੇ ਕੋਈ ਲੇਖ ਪੜ੍ਹ ਲਿਆ , ਤੇ ਮੈਂ ਕੁਝ ਸ਼ਬਦ ਲਿਖੇ ਹਨ :  ਮੈ ਪੜ੍ਹ ਲਏ ਅਖਬਾਰ ਚ ਦਿਲ ਦੇ ਦੌਰੇ ਦੇ ਕੁਛ ਲੱਛਣ, ਤਦ ਤੋਂ ਸਰੀਰ ਚ ਕੁਛ ਗ਼ਲਤ- ਗ਼ਲਤ  ਜਿਹਾ ਲੱਗ ਪਿਆ ਮੈਨੂੰ ਲੱਗਣ।  ਕਦੇ ਕਦੇ ਮੇਰੀ ਛਾਤੀ ਮੈਨੂੰ ਜਾਪੇ ਭਾਰੀ ਭਾਰੀ , ਡਰਦਾ ਰਵਾਂ ਕਿਤੇ  ਲੱਗ ਤਾਂ ਨੀ ਗਈ ਦਿਲ ਦੀ ਕੋਈ ਬਿਮਾਰੀ।  ਥੋੜ੍ਹੀ ਗਰਮੀ ਸੀ, ਤੇ ਥੋੜ੍ਹਾ ਮੁੜਕਾ ਆ ਗਿਆ , ਥਰ ਥਰ ਲੱਗਾ ਕੰਬਣ, ਕਿਤੇ ਦਿਲ...