ਮੇਰੀ ਮਾਂ ਦੀ ਯਾਦ ਚ ਕੁਝ ਪੰਕਤੀਆਂ :
ਮੇਰੀ ਵੀ ਇਕ ਮਾਂ ਹੁੰਦੀ ਸੀ , ਠੰਢੜੀ ਜੀ ਇਕ ਛਾਂ ਹੁੰਦੀ ਸੀ।
ਜੋ ਵੀ ਮੰਗਦਾ ਓਹਦੇ ਕੋਲੋਂ , ਓਹਦੇ ਮੂੰਹ ਤੇ ਨਾ ਕਦੀ ਨਾਹ ਹੁੰਦੀ ਸੀ।
ਸਮਾਂ ਲੱਖ ਗੁਜਰਦਾ ਭਾਵੇਂ , ਪਰ ਮਾਂ ਦੀ ਯਾਦ ਨਾ ਜਾਵੇ।
ਜਦ ਸ਼ਾਮ ਨੂੰ ਘਰ ਮੈਂ ਵੜਦਾ, ਮਾਂ ਤੇਰਾ ਚੇਤਾ ਮੈਨੂੰ ਆਵੇ।
ਜਦ ਲੱਗਾ ਸੀ ਪੜ੍ਹਨ ਦੂਰ ਦੇ ਸ਼ਹਿਰ , ਮਾਂ ਦੇ ਦਿਲ ਤੇ ਪਿਆ ਸੀ ਕਹਿਰ।
ਘਰ ਆਉਂਦਾ ਸੀ ਬਾਅਦ ਮਹੀਨੇ, ਸਭ ਤੋਂ ਪਹਿਲਾਂ ਮਾਂ ਲਾਉਂਦੀ ਸੀ ਸੀਨੇਂ।
ਬੈਠੀ ਦੇਹਲੀ ਤੇ ਪਈ ਉਡੀਕੇ , ਬੱਸ ਮੇਰੇ ਪੁੱਤ ਨੂੰ ਛੇਤੀ ਘਰ ਲਾਵੇ ,

ਛੁੱਟੀ ਤੇ ਪਿੰਡ ਵਿਚ ਆਕੇ, ਯਾਰਾਂ ਨਾਲ ਟਾਈਮ ਬਿਤਾਉਣਾ।
ਮਹੀਨੇ ਤੋਂ ਉਡੀਕਦੀ ਮਾਂ ਦੇ , ਇਕ ਘੰਟਾ ਵੀ ਹਿੱਸੇ ਨਾ ਆਉਣਾ।
ਮੈਂਨੂੰ ਯਾਦ ਨੇ ਉਹ ਗਰਮੀ ਦੀਆਂ ਰਾਤਾਂ, ਜਦ ਬਿਜਲੀ ਦੇ ਲਗਦੇ ਕਟ ਸੀ।
ਬੈਠੀ ਘੰਟੇ ਪੱਖੀ ਝੱਲਦੀ, ਮੱਥੇ ਨਾ ਪਾਉਂਦੀ ਵੱਟ ਸੀ।
ਸੋਚੇ ਪੁੱਤ ਓਹਦੇ ਨੂੰ ਨੀਂਦ ਪੂਰੀ ਆ ਜਾਵੇ,

ਨੌਕਰੀ ਮਿਲੀ ਵਿਚ ਪ੍ਰਦੇਸ਼ਾਂ, ਮਾਂ ਰਹੇ ਉਦਾਸ ਹਮੇਸ਼ਾਂ।
ਜਦ ਟੇਸ਼ਨ ਤੇ ਚੜਾਉਣ ਸੀ ਆਉਂਦੀ , ਜੱਫੀ ਓਹਦੀ ਤੋੜ ਕੇ ਲੌਹਣੀ ਪੈਂਦੀ।
ਰੋਟੀ ਰੱਜ ਕੇ ਖਾਧੀ ਆ ਤੂੰ , ਰੋਜ ਸ਼ਾਮ ਨੂੰ ਫੋਨ ਤੇ ਪੁੱਛਦੀ ,
ਸ਼ਾਇਦ ਮੇਰੀ ਆਵਾਜ ਸੁਣੇ ਬਿਨਾ , ਉਹਨੂੰ ਨੀਂਦ ਨਹੀਂ ਸੀ ਢੁਕਦੀ।
ਸੁਣ ਕੇ ਓਹਦੀਆਂ ਗੱਲਾਂ , ਮਨ ਨੂੰ ਚੈਨ ਜਿਹਾ ਆ ਜਾਵੇ ,

ਇੱਕ ਮੰਦੜੇ ਦਿਨ ਦੀ ਗੱਲ ਆ, ਜਦ ਪਿੰਡੋ ਫੋਨ ਸੀ ਆਇਆ,
ਕੁੱਝ ਹੋਇਆ ਭਿਆਨਕ ਜਾਪੇ, ਜਿਹਨੇ ਮਾਂ ਨੂੰ ਮੇਰੀ ਹਰਾਇਆ।
ਮਨ ਆਖੇ ਸਮਾਂ ਰੁਕ ਜਾਵੇ, ਜਾਕੇ ਮਾਂ ਨੂੰ ਹਿਕ ਨਾਲ ਲਾਵਾਂ।
ਭਾਵੇਂ ਖ਼ਾਕ ਹੋ ਜਾਵੇ ਮੇਰੀ ਕਮਾਈ , ਪਰ ਮਾਂ ਨੂੰ ਛੱਡ ਕੇ ਨਾ ਆਵਾਂ।
ਉਸੇ ਟਾਈਮ ਪਿੰਡ ਨੂੰ ਭੱਜਿਆ , ਪਰ ਰਾਹ ਨਾ ਮੁੱਕਣ ਨੂੰ ਆਵੇ ,

ਜਦ ਪਿੰਡ ਦੀ ਜੂਹ ਵਿੱਚ ਵੜਿਆ , ਮਨ ਇੱਕੋ ਗੱਲ ਪਿਆ ਸੋਚੇ।
ਬਸ ਘਰ ਮਾਂ ਮੈਨੂੰ ਮਿਲ ਜਾਵੇ, ਦਿਲ ਚੰਦਰਾ ਕੁਝ ਨਾ ਲੋਚੇ।
ਮੈਂ ਕਿਵੇਂ ਬਿਆਨ ਇਹ ਕਰਾਂ , ਮਾਂ ਹੁਣ ਨਹੀਂ ਤੱਕ ਰਹੀ ਸੀ ਰਾਹ।
ਉਹ ਤੇ ਇਕ ਮਹੀਨਾ ਨਹੀਂ ਸੀ ਝੱਲਦੀ , ਗਈ ਕਿਵੇਂ ਸਦੀਵੀਂ ਵਿਛੋੜਾ ਪਾ।
ਦਿਲ ਮੇਰੇ ਤੋਂ ਇਹ ਸੱਚ ਸਹਿਆ ਨਾ ਜਾਵੇ।

ਬੈਠਾ ਪਿਆ ਮੈਂ ਪਛਤਾਵਾਂ ਕਿਉਂ ਮੇਰੀ ਮਤ ਗਈ ਸੀ ਮਾਰੀ।
ਮਾਂ ਮੈਂ ਤੈਨੂੰ ਪਿਆਰ ਹਾਂ ਕਰਦਾ, ਕਿਉਂ ਕਿਹਾ ਨਾ ਇਕ ਵੀ ਵਾਰੀ।
ਬੈਠਾ ਤੈਥੋਂ ਮਾਫੀ ਮੰਗਾ , ਮਾਂ ਮੇਰੇ ਦਿਲ ਤੇ ਹੈ ਇਕ ਭਾਰ ,
ਕਦੇ ਇਹ ਨਾ ਮੈਂ ਸੋਚਿਆ , ਮਾਂ ਤੇਰੇ ਕਿੰਨੇ ਨੇ ਉਪਕਾਰ।
ਮਾਂ ਦੇ ਚਰਨ ਮੈਂ ਧੋ ਧੋ ਪੀਵਾਂ, ਕੀਤੇ ਵਾਪਿਸ ਉਹ ਆ ਜਾਵੇ,

<<<<<<0>>>>>>>

Comments
Post a Comment